ATMS/ATSS School Renaming (ਏਟੀਏਮਐਸ/ਏਟੀਐਸਐਸ ਸਕੂਲ ਦਾ ਨਾਮ ਬਦਲਣਾ)
Consultation has concluded.
ABOUT THE PROJECT
As our schools continue with our seismic upgrade project, our Abbotsford Traditional Middle School (ATMS) and Abbotsford Traditional Secondary School (ATSS) administrative team has been purposeful in initiating discussion around the vision of merging our two school campuses into one to serve all of our grade 6-12 students. A transition to this school campus structure has several benefits, including a deeper sense of community belonging for students and families and increased student retention in the Traditional school stream. Furthermore, this structure allows us to create a Grade 6-12 community that fosters academic learning and social/emotional well-being and builds a profile of a traditional graduate.
This spring, a Steering Committee of parents, students, teachers, and administrators was formed to look at a name change. Ultimately, the Steering Committee was unanimous in ensuring that “Traditional” remains part of the new name.
The reasons for this include:
- Our founding members included “Traditional” in the schools’ names as it captured our values, beliefs, and an underlying respect for others.
- The Traditional system of schools in Abbotsford is well known and respected.
- For many families, the word “traditional” reminds them of the importance of school and their desire to send their children to attend a school that emulates their values and beliefs.
To ensure we include the voice of every member of our school communities, we are currently seeking feedback. Please complete the survey below by Monday, April 18th.
ਜਿਵੇਂ ਕਿ ਸਾਡੇ ਸਕੂਲ ਸਾਡੇ ਭੂਚਾਲ ਸਬੰਧੀ ਅੱਪਗਰੇਡ ਪ੍ਰੋਜੈਕਟ ਨੂੰ ਜਾਰੀ ਰੱਖਦੇ ਹਨ, ਸਾਡਾ ਐਬਟਸਫੋਰਡ ਟ੍ਰਡਿਸ਼ਨਲ ਮਿਡਲ ਸਕੂਲ (ATMS) ਅਤੇ ਐਬਟਸਫੋਰਡ ਟ੍ਰਡਿਸ਼ਨਲ ਸੈਕੰਡਰੀ ਸਕੂਲ (ATSS) ਦੀ ਪ੍ਰਸ਼ਾਸ਼ਕੀ ਟੀਮ ਸਾਡੇ ਗਰੇਡ 6-12 ਦੇ ਸਾਰੇ ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਾਉਣ ਲਈ ਸਾਡੇ ਦੋ ਸਕੂਲ ਕੈਂਪਸਾਂ ਨੂੰ ਇੱਕ ਵਿੱਚ ਮਿਲਾਉਣ ਦੇ ਸੁਪਨੇ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕਰਨ ਵਿੱਚ ਮਕਸਦਪੂਰਨ ਰਹੀ ਹੈ।ਇਸ ਸਕੂਲ ਕੈਂਪਸ ਦੇ ਢਾਂਚੇ ਵਿੱਚ ਤਬਦੀਲੀ ਦੇ ਕਈ ਸਾਰੇ ਲਾਭ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹੈ ਵਿਦਿਆਰਥੀਆਂ ਅਤੇ ਪਰਿਵਾਰਾਂ ਵਾਸਤੇ ਭਾਈਚਾਰੇ ਨਾਲ ਸਬੰਧਿਤ ਹੋਣ ਦੀ ਗਹਿਰੀ ਭਾਵਨਾ ਅਤੇ ਟ੍ਰਡਿਸ਼ਨਲ ਸਕੂਲ ਸਟ੍ਰੀਮ ਵਿੱਚ ਵਿਦਿਆਰਥੀਆਂ ਦੀ ਸਾਂਭ-ਸੰਭਾਲ ਵਿੱਚ ਵਾਧਾ। ਇਸਤੋਂ ਇਲਾਵਾ, ਇਹ ਢਾਂਚਾ ਸਾਨੂੰ ਇੱਕ ਗਰੇਡ 6-12 ਭਾਈਚਾਰੇ ਦੀ ਸਿਰਜਣਾ ਕਰਨ ਦੇ ਯੋਗ ਬਣਾਉਂਦਾ ਹੈ ਜੋ ਅਕਾਦਮਿਕ ਸਿੱਖਿਆ ਅਤੇ ਸਮਾਜਕ/ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਤ ਕਰਦਾ ਹੈ ਅਤੇ ਇੱਕ ਟ੍ਰਡਿਸ਼ਨਲ ਗਰੈਜੂਏਟ ਦੇ ਪ੍ਰੋਫਾਈਲ ਦਾ ਨਿਰਮਾਣ ਕਰਦਾ ਹੈ।
ਇਸ ਬਸੰਤ ਰੁੱਤ ਵਿੱਚ, ਮਾਤਾ-ਪਿਤਾ, ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕਾਂ ਦੀ ਇੱਕ ਸਟੀਅਰਿੰਗ ਕਮੇਟੀ ਬਣਾਈ ਗਈ ਸੀ ਜੋ ਨਾਮ ਬਦਲਣ 'ਤੇ ਵਿਚਾਰ ਕਰੇਗੀ। ਆਖਰਕਾਰ, ਸੰਚਾਲਨ ਕਮੇਟੀ ਇਹ ਯਕੀਨੀ ਬਣਾਉਣ ਵਿੱਚ ਸਰਬਸੰਮਤੀ ਨਾਲ ਸੀ ਕਿ "ਟ੍ਰਡਿਸ਼ਨਲ" ਨਵੇਂ ਨਾਮ ਦਾ ਹਿੱਸਾ ਬਣਿਆ ਰਹੇ।
ਇਸਦੇ ਕਾਰਨਾਂ ਵਿੱਚ ਸ਼ਾਮਲ ਹਨ:
o ਸਾਡੇ ਸੰਸਥਾਪਨ ਦੇ ਮੈਂਬਰਾਂ ਨੇ ਸਕੂਲਾਂ ਦੇ ਨਾਵਾਂ ਵਿੱਚ "ਟ੍ਰਡਿਸ਼ਨਲ" ਨੂੰ ਸ਼ਾਮਲ ਕੀਤਾ ਸੀ ਕਿਉਂਕਿ ਇਹ ਸਾਡੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ, ਅਤੇ ਹੋਰਨਾਂ ਵਾਸਤੇ ਇੱਕ ਗੁੱਝਾ ਆਦਰ ਰੱਖਦਾ ਹੈ।
o ਐਬਟਸਫੋਰਡ ਵਿੱਚ ਸਕੂਲਾਂ ਦੀ ਟ੍ਰਡਿਸ਼ਨਲ ਪ੍ਰਣਾਲੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਆਦਰਯੋਗ ਹੈ।
o ਬਹੁਤ ਸਾਰੇ ਪਰਿਵਾਰਾਂ ਲਈ, ਸ਼ਬਦ "ਟ੍ਰਡਿਸ਼ਨਲ" ਉਨ੍ਹਾਂ ਨੂੰ ਸਕੂਲ ਦੀ ਮਹੱਤਤਾ ਅਤੇ ਆਪਣੇ ਬੱਚਿਆਂ ਨੂੰ ਇੱਕ ਅਜਿਹੇ ਸਕੂਲ ਵਿੱਚ ਜਾਣ ਲਈ ਭੇਜਣ ਦੀ ਉਨ੍ਹਾਂ ਦੀ ਇੱਛਾ ਦੀ ਯਾਦ ਦਿਵਾਉਂਦਾ ਹੈ ਜੋ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਦੀ ਨਕਲ ਕਰਦਾ ਹੈ।
ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸਾਡੇ ਸਕੂਲੀ ਭਾਈਚਾਰਿਆਂ ਦੇ ਹਰੇਕ ਮੈਂਬਰ ਦੀ ਆਵਾਜ਼ ਨੂੰ ਸ਼ਾਮਲ ਕਰਦੇ ਹਾਂ, ਵਰਤਮਾਨ ਸਮੇਂ ਅਸੀਂ ਪ੍ਰਤੀਕਰਮ ਦੀ ਮੰਗ ਕਰ ਰਹੇ ਹਾਂ। ਕਿਰਪਾ ਕਰਕੇ ਹੇਠਾਂ ਦਿੱਤੇ ਸਰਵੇਖਣ ਨੂੰ ਸੋਮਵਾਰ, 18 ਅਪਰੈਲ ਤੱਕ ਪੂਰਾ ਕਰੋ।
ਸਰਵੇਖਣ ਵਿੱਚ ਸ਼ਾਮਲ ਹੋਣ ਲਈ ਇਸ ਲਿੰਕ 'ਤੇ ਕਲਿੱਕ ਕਰੋ।